ਇੱਕ ਸਾਫਟਵੇਅਰ ਬੂਟ-ਲੋਡਰ Enterprise Linux ਨੂੰ ਤੁਹਾਡੇ ਕੰਪਿਊਟਰ ਤੇ ਸ਼ੁਰੂ ਕਰਨ ਲਈ ਵਰਤਿਆ ਜਾਦਾ ਹੈ। ਇਹ ਹੋਰ ਓਪਰੇਟਿੰਗ ਸਿਸਟਮ ਨੂੰ ਵੀ ਆਰੰਭ ਕਰਨ ਲਈ ਵਰਤਿਆ ਜਾ ਸਕਦਾ ਹੈ, ਜਿਵੇਂ ਕਿ Win 9x। ਜੇਕਰ ਤੁਸੀਂ Enterprise Linux ਨੂੰ ਵਰਤ ਰਹੇ ਹੋ, ਸਾਫਟਵੇਅਰ ਬੂਟ-ਲੋਡਰ, ਇਹ ਸਵੈ ਹੀ ਖੋਜਿਆ ਜਾਵੇਗਾ।
ਤੁਹਾਡੇ ਕੋਲ ਚੋਣ ਹੈ:
ਬੂਟ-ਲੋਡਰ ਸੰਰਚਨਾ ਦਾ ਨਵੀਨੀਕਰਨ — ਇਸ ਚੋਣ ਨੂੰ ਚੁਣੋ, ਜੇਕਰ ਤੁਸੀਂ ਮੌਜੂਦਾ ਬੂਟ-ਲੋਡਰ ਸੰਰਚਨਾ ਦਾ ਨਵੀਨੀਕਰਨ ਕਰਨਾ ਹੈ (ਗਰਬ(GRUB) ਜਾਂ ਲੀਲੋ(LILO), ਇਹ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਕੋਲ ਕਿਹਡ਼ਾ ਇੰਸਟਾਲ ਹੈ) ਅਤੇ ਨਵੀਨੀਕਰਨ ਲਾਗੂ ਕਰੋ।
ਬੂਟ-ਲੋਡਰ ਦਾ ਨਵੀਨੀਕਰਨ ਅਣਡਿੱਠਾ — ਇਸ ਚੋਣ ਨੂੰ ਚੁਣੋ, ਜੇਕਰ ਤੁਸੀਂ ਆਪਣੇ ਬੂਟ-ਲੋਡਰ ਸੰਰਚਨਾ ਵਿੱਚ ਕੋਈ ਤਬਦੀਲੀ ਨਹੀ ਕਰਨੀ ਹੈ। ਜੇਕਰ ਤੁਹਾਡੇ ਕੋਲ ਕੋਈ ਹੋਰ ਬੂਟ-ਲੋਡਰ ਹੈ, ਤਾਂ ਤੁਹਾਨੂੰ ਬੂਟ-ਲੋਡਰ ਦਾ ਨਵੀਨੀਕਰਨ ਨਹੀ ਕਰਨਾ ਚਾਹੀਦਾ ਹੈ।
ਨਵੀ ਬੂਟ ਲੋਡਰ ਸੰਰਚਨਾ ਬਣਾਉ — ਇਸ ਦੀ ਚੋਣ ਕਰੋ, ਜੇਕਰ ਤੁਸੀਂ ਆਪਣੇ ਸਿਸਟਮ ਤੇ ਨਵਾਂ ਬੂਟ ਲੋਡਰ ਬਣਾਉਣਾ ਚਾਹੁੰਦੇ ਹੋ; ਜੇਕਰ ਤੁਹਾਡੇ ਕੋਲ ਇਸ ਸਮੇਂ ਲੀਲੋ(LILO) ਹੈ ਅਤੇ ਤੁਸੀਂ ਗਰਬ(GRUB) ਨਾਲ ਤਬਦੀਲ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਬੂਟ ਡਿਸਕਾਂ ਆਪਣੇ Enterprise Linux ਸਿਸਟਮ ਨੂੰ ਬੂਟ ਕਰਨ ਲਈ ਵਰਤਣੀਆਂ ਹਨ ਅਤੇ ਸਾਫਟਵੇਅਰ ਬੂਟ-ਲੋਡਰ, ਜਿਵੇਂ ਕਿ ਗਰਬ ਜਾਂ ਲੀਲੋ ਆਦਿ, ਤਾਂ ਤੁਸੀਂ ਨਵੀ ਬੂਟ-ਲੋਡਰ ਸੰਰਚਨਾ ਬਣਾਉਣੀ ਚਾਹੋਗੇ।
ਜੇਕਰ ਤੁਸੀਂ ਇੱਕ ਵਾਰ ਚੋਣ ਕਰ ਲਈ ਤਾਂ ਜਾਰੀ ਰਹਿਣ ਲਈ ਅੱਗੇ ਨੂੰ ਦਬਾਉ।